News Update :

31 ਮਾਰਚ ਨੂੰ ਫਾਂਸੀ ਦੇਣ ਦੀ ਤਿਆਰੀਆਂ {Bhai Balwant singh Rajoana}

Wednesday, March 21, 2012 | 0 Comments


ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ’ਤੇ ਜਿੱਥੇ ਰਾਜਨੀਤਿਕ ਮਾਹੌਲ ਭਖਿਆ ਹੋਇਆ ਹੈ ਉਥੇ ਜ਼ਿਲ੍ਹਾ ਪ੍ਰਸ਼ਾਸਨ ਨੇ 31 ਮਾਰਚ ਨੂੰ ਫਾਂਸੀ ਦੇਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਿਸ਼ੇਸ਼ ਹੁਕਮ ਜਾਰੀ ਕਰਕੇ 31 ਮਾਰਚ ਨੂੰ ਫਾਂਸੀ ਵਾਲੇ ਦਿਨ ਕੇਂਦਰੀ ਜੇਲ੍ਹ ਪਟਿਆਲਾ ਦੇ ਕੋਲ ਕੜੀ ਸੁਰੱਖਿਆ ਵਿਵਸਥਾ ਕਰਨ ਦੇ ਹੁਕਮ ਜਾਰੀ ਕਰਨ ਦੇ ਨਾਲ ਨਾਲ ਪਟਿਆਲਾ ਦੇ ਤਹਿਸੀਲਦਾਰ ਅਮਰਦੀਪ ਸਿੰਘ ਥਿੰਦ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੇ ਮੁੱਖ ਗੇਟ ਕੋਲ ਡਿਊਟੀ ਮੈਜਿਸਟ੍ਰੇਟ ਤੈਨਾਤ ਕਰ ਦਿੱਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਐਸਐਸਪੀ ਪਟਿਆਲਾ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਹੁਕਮ ਦਿੱਤੇ ਹਨ ਕਿ 31 ਮਾਰਚ ਨੂੰ ਫਾਂਸੀ ਵਾਲੇ ਦਿਨ ਕੱਟੜਵਾਦੀ ਸਿੱਖ ਅਤੇ ਹਿੰਦੂ ਸੰਗਠਨ ਫਾਂਸੀ ਦੇ ਹੱਕ ਜਾਂ ਵਿਰੋਧ ਵਿਚ ਪ੍ਰਦਰਸ਼ਨ ਕਰ ਸਕਦੇ ਹਨ ਜਿਸ ਦੇ ਕਾਰਨ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਅਜਿਹੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਸਾਰੇ ਐਸਡੀਐਮਜ਼ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਉਹ 31 ਮਾਰਚ ਨੂੰ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਰਹਿਣ ਅਤੇ ਅਪਣੇ ਅਪਣੇ ਇਲਾਕਿਆਂ ਵਿਚ ਡਿਊਟੀ ਮੈਜਿਸਟ੍ਰੇਨ ਤੈਨਾਤ ਕਰਨ। ਸਿਵਲ ਸਰਜਨ ਨੂੰ ਪੱਤਰ ਭੇਜ ਕੇ ਉਨ੍ਹਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ 31 ਮਾਰਚ ਨੂੰ ਸਵੇਰੇ 8 ਵਜੇ ਕੇਂਦਰੀ ਜੇਲ੍ਹ ਦੇ ਕੋਲ ਐਮਰਜੰਸੀ ਮੈਡੀਕਲ ਸੁਵਿਧਾਵਾਂ ਨਾਲ ਲੈਸ ਮੈਡੀਕਲ ਟੀਮ ਅਤੇ ਅੰਬੂਲੈਂਸ ਤੈਨਾਤ ਕਰਨ।
Next Next home
 
© Copyright 2010-2011 punjabstate All Rights Reserved. | Privacy policy |
Template Design by Deep | Published by Deep | Powered by Blogger.com