News Update :

9 ਸਾਲ ਤੱਕ ਲੜਦਾ ਰਾਜਨ ਮਲਹੋਤਰਾ ਸੀ.ਬੀ.ਆਈ. ਦਾ ਵਕੀਲ ਹੀ ਨਹੀਂ{ਲੱਗਾ ਪ੍ਰਸ਼ਨ ਚਿੰਨ੍ਹ}

Tuesday, March 27, 2012 | 0 Comments
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੀ 9 ਸਾਲ ਤੱਕ ਚੱਲੀ ਅਦਾਲਤੀ ਸੁਣਵਾਈ ਅਤੇ ਇਸ ਉਪਰੰਤ ਸੁਣਾਈ ਗਈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਅਤੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ 'ਤੇ ਹੀ ਉਦੋਂ ਪ੍ਰਸ਼ਨ ਚਿੰਨ੍ਹ ਲੱਗ ਗਿਆ, ਜਦੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੋ ਵਕੀਲਾਂ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਐਡਵੋਕੇਟ ਅਰਵਿੰਦ ਠਾਕੁਰ ਨੇ ਜੱਜ ਸ਼ਾਲਿਨੀ ਸਿੰਘ ਨਾਗਪਾਲ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਸੀ.ਬੀ.ਆਈ. ਦੇ ਵਕੀਲ ਵਜੋਂ 9 ਸਾਲ ਤੱਕ ਪੇਸ਼ ਹੋ ਕੇ ਮਾਮਲਾ ਲੜਦਾ ਰਿਰਾਜਨ ਮਲਹੋਤਰਾ ਅਸਲ ਵਿਚ ਸੀ.ਬੀ.ਆਈ. ਦਾ ਵਕੀਲ ਹੀ ਨਹੀਂਹਾ  ਹੈ, ਕਿਉਂਕਿ ਆਰ.ਟੀ.ਆਈ. ਐਕਟ ਤਹਿਤ ਪ੍ਰਾਪਤ ਜਾਣਕਾਰੀ ਵਿਚ ਸੀ.ਬੀ.ਆਈ. ਦੇ ਡੀ.ਆਈ.ਜੀ. ਸ੍ਰੀ ਅਸ਼ੋਕ ਤਿਵਾੜੀ ਨੇ ਲਿਖਤੀ ਰੂਪ ਵਿਚ ਦੱਸਿਆ ਹੈ ਕਿ ਸੀ.ਬੀ.ਆਈ ਨੇ ਰਾਜਨ ਮਲਹੋਤਰਾ ਨੂੰ ਨਾ ਤਾਂ ਕਦੇ ਆਪਣਾ ਵਕੀਲ ਨਿਯੁਕਤ ਕੀਤਾ ਹੈ ਅਤੇ ਨਾ ਹੀ ਉਸ ਨੂੰ ਇਸ ਲਈ ਕੋਈ ਫੀਸ ਅਦਾ ਕੀਤੀ ਗਈ ਹੈ। ਐਡਵੋਕੇਟ ਠਾਕੁਰ ਨੇ ਦੱਸਿਆ ਕਿ ਸੀ.ਬੀ.ਆਈ ਨੇ ਇਸ ਮਾਮਲੇ ਵਿਚ ਅਸਲ ਵਿਚ ਦਿੱਲੀ ਦੇ ਵਕੀਲ ਐਸ.ਕੈ. ਸਕਸੈਨਾ ਅਤੇ ਚੰਡੀਗੜ੍ਹ ਦੇ ਵਕੀਲ ਆਰ.ਕੇ. ਹਾਂਡਾ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਸੀ, ਪਰ ਮਾਮਲੇ ਵਿਚ ਰਾਜਨ ਮਲਹੋਤਰਾ ਹੀ ਖ਼ੁਦ ਨੂੰ ਸੀ.ਬੀ.ਆਈ. ਦਾ ਵਕੀਲ ਦੱਸ ਕੇ ਪੇਸ਼ ਹੁੰਦਾ ਰਿਹਾ ਅਤੇ ਮਾਮਲੇ ਦੀਆਂ 90 ਫੀਸਦੀ ਬਹਿਸਾਂ ਅਤੇ ਹੋਰ ਕਾਰਵਾਈਆਂ ਉਸੇ ਨੇ ਹੀ ਨਿਪਟਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਨਿਆਪਾਲਿਕਾ ਦੀ ਵੀ ਵੱਡੀ ਭੁੱਲ ਹੈ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਤਾਂ ਸਾਰੀ ਅਦਾਲਤੀ ਸੁਣਵਾਈ ਹੀ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ, ਇਸ ਲਈ ਦੁਬਾਰਾ ਸਾਰੇ ਮਾਮਲੇ ਦੀ ਸੁਣਵਾਈ ਕਰਕੇ ਮੁੜ ਤੋਂ ਸਜ਼ਾ ਨਿਰਧਾਰਿਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ 7 ਸੀਨੀਅਰ ਜੱਜਾਂ, ਸ੍ਰੀ ਅਮਰ ਦੱਤ, ਸ੍ਰੀ ਬੀ.ਐਸ. ਬੇਦੀ, ਸ੍ਰੀ ਬੀ.ਕੇ. ਮਹਿਤਾ, ਸ੍ਰੀ ਐਮ.ਐਮ. ਸ਼ਰਮਾ, ਸ. ਐਚ.ਐਸ. ਭੱਲਾ, ਸ੍ਰੀ ਜਗਦੀਪ ਜੈਨ ਅਤੇ ਸ੍ਰੀ ਰਵੀ ਕੁਮਾਰ ਸੋਂਧੀ ਵੱਲੋਂ ਸੁਣਵਾਈ ਕੀਤੀ ਗਈ ਹੈ, ਪਰ ਵਕੀਲ ਰਾਜਨ ਮਲਹੋਤਰਾ ਸਭ ਦੀਆਂ ਅੱਖਾਂ ਵਿਚ ਘੱਟਾ ਪਾਉਂਦਾ ਰਿਹਾ। ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ ਬੇਅੰਤ ਸਿੰਘ ਕਤਲਕਾਂਡ ਦੀ ਅਦਾਲਤੀ ਸੁਣਵਾਈ 'ਤੇ ਸੀ.ਬੀ.ਆਈ. ਦਾ ਕੁੱਲ ਸਾਢੇ 4 ਕਰੋੜ ਰੁਪਇਆ ਖਰਚ ਹੋਇਆ ਹੈ, ਜਿਸ ਵਿਚੋਂ 2 ਕਰੋੜ ਰੁਪਏ ਵਕੀਲਾਂ 'ਤੇ ਖਰਚ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਅਸਲ ਵਕੀਲ ਅਦਾਲਤ ਵਿਚ ਪੇਸ਼ ਹੀ ਨਹੀਂ ਹੋਏ ਅਤੇ ਕੇਸ ਕੋਈ ਹੋਰ ਵਕੀਲ ਹੀ ਲੜਦਾ ਰਿਹਾ। ਉਨ੍ਹਾਂ ਸੀ.ਬੀ.ਆਈ. ਅਧਿਕਾਰੀਆਂ 'ਤੇ ਵੀ ਅਦਾਲਤ ਨੂੰ ਹਨ੍ਹੇਰੇ ਵਿਚ ਰੱਖਣ ਦਾ ਦੋਸ਼ ਲਾਇਆ ਹੈ, ਜਿਨ੍ਹਾਂ ਨੇ ਸਭ ਕੁੱਝ ਜਾਣਦਿਆਂ ਵੀ ਮੂੰਹ ਨਹੀਂ ਖੋਲ੍ਹਿਆ। ਅਦਾਲਤ ਨੇ ਅਰਜੀ ਮਨਜ਼ੂਰ ਕਰਦਿਆਂ ਸੀ.ਬੀ.ਆਈ. ਨੂੰ 30 ਮਾਰਚ ਲਈ ਨੋਟਿਸ ਜਾਰੀ ਕਰ ਦਿੱਤਾ ਹੈ, ਜਦਕਿ ਐਡਵੋਕੇਟ ਠਾਕੁਰ ਦਾ ਕਹਿਣਾ ਹੈ ਕਿ ਉਹ ਵਕੀਲਾਂ ਰਾਜਨ ਮਲਹੋਤਰਾ, ਐਸ.ਕੇ. ਸਕਸੈਨਾ ਅਤੇ ਆਰ.ਕੇ. ਹਾਂਡਾ ਖਿਲਾਫ਼ ਕੱਲ੍ਹ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਜਾਲਸਾਜ਼ੀ ਦਾ ਮਾਮਲਾ ਵੀ ਦਾਇਰ ਕਰ ਰਹੇ ਹਨ।
Next Next home
 
© Copyright 2010-2011 punjabstate All Rights Reserved. | Privacy policy |
Template Design by Deep | Published by Deep | Powered by Blogger.com