News Update :

ਸਰਬਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਤੇ ਪੰਜਾਬੀ ਫ਼ਿਲਮ ‘ਸਰਹੱਦਾਂ : ਇਕ ਸੱਚੀ ਗਾਥਾ’

Wednesday, March 21, 2012 | 0 Comments

ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਇਕ ਇਕ ਦਿਨ ਕੱਟ ਰਹੇ ਪੰਜਾਬ ਦੇ ਸਰਬਜੀਤ ਸਿੰਘ ਅਤੇ ਉਨ੍ਹਾਂ ਨੂੰ ਫਾਂਸੀ ਤੋਂ ਬਚਾਉਣ ਦੇ ਲਈ ਸੰਘਰਸ਼ ਦੀ ਮਿਸਾਲ ਬਣ ਗਈ ਉਨ੍ਹਾਂ ਦੀ ਭੈਣ ਦਲਬੀਰ ਕੌਰ ਦੀ ਕਹਾਣੀ ਬਹੁਤ ਛੇਤੀ ਵੱਡੇ ਪਰਦੇ ’ਤੇ ਦਿਖੇਗੀ। ਪ੍ਰਸਤਾਵਿਤ ਪੰਜਾਬੀ ਫ਼ਿਲਮ ਦਾ ਨਾਂ ‘ਸਰਹੱਦਾਂ : ਇਕ ਸੱਚੀ ਗਾਥਾ’ ਰੱਖਿਆ ਗਿਆ ਹੈ ਅਤੇ ਇਸ ਦੀ ਸ਼੍ਯੂਟਿੰਗ ਅੰਮ੍ਰਿਤਸਰ ਦੇ ਕੋਲ ਸਥਿਤ ਸਰਬਜੀਤ ਦੇ ਪਿੰਡ ਭਿੱਖੀਵਿੰਡ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਕਰਨ ਦੀ ਤਿਆਰੀ ਹੈ। ਫ਼ਿਲਮ ਨਿਰਮਾਣ ਦੇ ਸਿਲਸਿਲੇ ਵਿਚ ਮੁੰਬਈ ਗਈ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਬੀਤੇ ਦਿਨ ਫ਼ੋਨ ’ਤੇ ਗੱਲਬਾਤ ਵਿਚ ਖੁਲਾਸਾ ਕੀਤਾ ਕਿ ਨਿਰਮਾਤਾ ਇੰਦਰਜੀਤ ਸਿੰਘ ਲੋਕੇਸ਼ਨ ਦੇਖਣ ਦੇ ਇਰਾਦੇ ਨਾਲ ਪੰਜਾਬ ਗਏ ਹਨ। ਉਹ ਬੀਤੇ ਦਿਨ ਮੁੰਬਈ ਪਹੁੰਚਣਗੇ। ਜਿਸ ਤੋਂ ਬਾਅਦ ਫ਼ਿਲਮ ਨਿਰਮਾਣ ਦੇ ਲਈ ਜ਼ਰੂਰੀ ਕੰਮ ਛੇਤੀ ਛੇਤੀ ਨਿਪਟਾਏ ਜਾਣਗੇ। ਦਲਬੀਰ ਕੌਰ ਦੇ ਮੁਤਾਬਕ ਅਪਣੇ ਭਰਾ ਨੂੰ ਬਚਾਉਣ ਦੇ ਲਈ ਪਾਕਿਸਤਾਨ ਵਿਚ ਕਾਨੂੰਨੀ ਲੜਾਈ ਲੜਨ ਦੇ ਨਾਲ ਸਰਬਜੀਤ ਅਤੇ ਉਸ ਦੇ ਪਰਿਵਾਰ ’ਤੇ ਜੋ ਬੀਤ ਰਿਹਾ ਹੈ, ਉਸ ਦੀ ਸੱਚੀ ਕਹਾਣੀ ਉਹ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੀ ਹੈ। ਫ਼ਿਲਮ ਦੀ ਕਹਾਣੀ ’ਤੇ ਕੰਮ ਤਾਂ ਚਲ ਹੀ ਰਿਹਾ ਹੈ, ਲੇਕਿਨ ਕਰੀਬ 22 ਸਾਲ ਤੋਂ ਪਾਕਿਸਤਾਨ ਜੇਲ੍ਹ ਵਿਚ ਕੈਦ ਸਰਬਜੀਤ ਅਤੇ ਉਨ੍ਹਾਂ ਦੀ ਭੈਣ ਦੇ ਰੋਲਦੇ ਲਈ ਕਲਾਕਾਰਾਂ ਦੀ ਚੋਣ ਦਲਬੀਰ ਅਪਣੇ ਸਾਹਮਣੇ ਕਰਾਉਣਾ ਚਾਹੁੰਦੀ ਹੈ। ਦਲਬੀਰ ਦੇ ਮੁਤਾਬਕ ਹਲਫ਼ੇ ਭਰ ਵਿਚ ਤੁਹਾਨੂੰ ਪਤਾ ਚਲ ਜਾਵੇਗਾ ਕਿ ਫ਼ਿਲਮ ਦੀ ਸ਼ੁਟਿੰਗ ਕਦੋਂ ਤੋਂ ਅਤੇ ਕਿੱਥੇ ਹੋਣ ਵਾਲੀ ਹੈ। ਉਂਜ ਕੁਝ ਦਿਨ ਪਹਿਲਾਂ ਹੀ ਨਿਰਮਾਤਾ ਇੰਦਰਜੀਤ ਨੇ ਇਸ਼ਾਰਾ ਕੀਤਾ ਸੀ ਕਿ ਇਸ ਫ਼ਿਲਮ ਵਿਚ ਪੰਜਾਬ ਦੇ ਇਕ ਪ੍ਰਸਿੱਧ ਸੂਫੀ ਗਾਇਕ ਦੀ ਅਵਾਜ਼ ਹੋਵੇਗੀ। ਦਲਬੀਰ ਦੇ ਮੁਤਾਬਕ ਇਸ ਪੰਜਾਬੀ ਫ਼ਿਲਮ ਨੂੰ ਬਾਅਦ ਵਿਚ ਹਿੰਦੀ ਵਿਚ ਵੀ ਡਬ ਕਰਨ ਦੀ ਯੋਜਨਾ ਨਿਰਮਾਣਾ ਨੇ ਬਣਾਈ ਹੈ।
Next Next home
 
© Copyright 2010-2011 punjabstate All Rights Reserved. | Privacy policy |
Template Design by Deep | Published by Deep | Powered by Blogger.com