News Update :

ਇਹ ਸਮੁੱਚੀ ਕੌਮ ਦੀ ਜਿੱਤ ਹੈ[ਬਲਵੰਤ ਸਿੰਘ ਰਾਜੋਆਣਾ]

Thursday, March 29, 2012 | 0 Comments
ਪਟਿਆਲਾ(ਬਲਜਿੰਦਰ, ਪਾਲੀ) - ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ ਮਾਨਯੋਗ ਰਾਸ਼ਟਰਪਤੀ ਵਲੋਂ ਰੋਕ ਲਾਉੁਣ ਦੇ ਆਏ ਫੈਸਲੇ 'ਤੇ ਪ੍ਰਤੀਕਿਰਿਆ ਕਰਦੇ ਹੋਏ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਇਹ ਸਮੁੱਚੀ ਸਿੱਖ ਕੌਮ ਦੀ ਜਿੱਤ ਹੈ, ਜਿਹੜੀ ਕੌਮ ਨੇ ਪਿਛਲੇ 1-2 ਦਿਨ ਵਿਚ ਹੀ ਸਮੇਂ ਦੀਆਂ ਸਰਕਾਰਾਂ 'ਤੇ ਦਬਾਅ ਬਣਾਇਆ ਅਤੇ ਆਪਣੇ ਹੱਕ ਸੱਚ ਲਈ ਸੜਕਾਂ 'ਤੇ ਆ ਖਲੋਤੇ ਹੋਏ, ਉਸ ਦੇ ਕਾਰਨ ਹੀ ਇਹ ਸਭ ਸੰਭਵ ਹੋ ਸਕਿਆ ਹੈ। ਕਮਲਦੀਪ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਫੈਸਲੇ 'ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਦੇਵੇ ਕਿਉਂਕਿ ਅਜੇ ਉੁਨ੍ਹਾਂ ਦੇ ਭਰਾ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲੱਗੀ ਹੈ ਨਾ ਕਿ ਫਾਂਸੀ ਦੀ ਸਜ਼ਾ ਮੁਆਫ ਹੋਈ ਹੈ। ਕਮਲਦੀਪ ਕੌਰ ਨੇ ਪੰਜਾਬ ਸਰਕਾਰ ਦੇ ਰੋਲ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉੁਨ੍ਹਾਂ ਦੇ ਭਰਾ ਇਸ ਸਿਸਟਮ ਵਿਚ ਕੋਈ ਵਿਸ਼ਵਾਸ ਨਹੀਂ ਰੱਖਦਾ ਜੋ ਵੀ ਕੇਂਦਰ ਸਰਕਾਰ ਜਾਂ ਰਾਸ਼ਟਰਪਤੀ ਨੇ ਕੀਤਾ ਉਹ ਸਭ ਦੇਸ਼-ਦੁਨੀਆ ਵਿਚ ਬੈਠੇ ਸਿੱਖਾਂ ਵਲੋਂ ਬਣਾਏ ਦਬਾਅ ਦਾ ਨਤੀਜਾ ਹੈ। ਉੁਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਆਪਣੇ ਭਰਾ ਨੂੰ ਭਲਕੇ ਜਾ ਕੇ ਸਾਰੀ ਸਥਿਤੀ ਬਾਰੇ ਜਾਣਕਾਰੀ ਦੇਵੇਗੀ।
Next Next home
 
© Copyright 2010-2011 punjabstate All Rights Reserved. | Privacy policy |
Template Design by Deep | Published by Deep | Powered by Blogger.com