News Update :

ਪਰਿਵਾਰਕ ਫਿਲਮ 'ਕਬੱਡੀ ਵਨਸ ਅਗੇਨ'

Monday, May 07, 2012 | 0 Comments
ਜਲੰਧਰ- ਫਿਲਮ ਨਿਰਮਾਤਾ ਅਤੇ ਉਘੇ ਖੇਡ ਪ੍ਰਮੋਟਰ ਹਰਜਿੰਦਰ ਸਿੰਘ ਧਨੋਆ ਅਤੇ ਇੰਗਲੈਂਡ ਵਿਚ ਰਹਿ ਰਹੇ ਫਿਲਮ ਨਿਰਮਾਤਾ ਕਰਮਾ ਧਨੋਆ ਵਲੋਂ ਕਰਮਾ ਮੂਵੀਜ਼ ਦੇ ਬੈਨਰ ਹੇਠ ਬਣਾਈ ਗਈ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਬੇਹਤਰੀਨ ਫਿਲਮ 'ਕਬੱਡੀ ਵਨਸ ਅਗੇਨ' 8 ਜੂਨ ਨੂੰ ਵਰਲਡ ਵਾਈਜ਼ ਰਿਲੀਜ਼ ਕੀਤੀ ਜਾ ਰਹੀ ਹੈ।  ਉਪਰੋਕਤ ਜਾਣਕਾਰੀ ਸ਼੍ਰੀ ਧਨੋਆ ਨੇ ਮੁੰਬਈ ਤੋਂ ਜਗ ਬਾਣੀ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਲੇਖਕ ਤੇ ਫਿਲਮ ਨਿਰਦੇਸ਼ਕ ਸੁਖਵਿੰਦਰ ਸਿੰਘ ਧੰਜਲ ਦੀ ਬਣਾਈ ਹੋਈ ਇਹ ਇਕ ਪਰਿਵਾਰਕ ਫਿਲਮ ਹੈ, ਜਿਸ ਵਿਚ ਦੁਨੀਆ ਦੇ ਬੇਹਤਰੀਨ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਹੀਰੋ ਅਤੇ ਸੰਦੀਪਾ ਸਿੰਘ ਹੀਰੋਇਨ ਵਜੋਂ ਦਿਖਾਈ ਦੇਵੇਗੀ। ਉਨ੍ਹਾਂ ਦੱਸਿਆ ਕਿ  'ਚੱਕ ਦੇ ਇੰਡੀਆ' ਤੋਂ ਵੱਧ ਇਹ ਫਿਲਮ ਦੂਸਰੀ ਪਰਿਵਾਰਕ ਸਟੋਰੀ 'ਤੇ ਆਧਾਰਿਤ ਹੈ।
Next Next home
 
© Copyright 2010-2011 punjabstate All Rights Reserved. | Privacy policy |
Template Design by Deep | Published by Deep | Powered by Blogger.com